4rabet slotsmostbet kzmostbetpin up betmosbet india1win login1win casino1win1win casinoparimatchmostbetluckygetpinup azmostbet aviator loginpin up azerbaycanmostbet indiaparimatch1win saytipinup1winaviatoraviator4rabetpin up bettinglucky jet casinomostbet azpinupluckyjetpin-uppin-up casino4a bet1win apostamostbet1win aviator1win kzmostbetmostbet kzmosbetlucky jet online1win cassinopin up casino gamepin up azerbaycanmostbet casinomosbet1 win azmostbet casinolucky jet crash4rabet casino1win slot1win casino1 win

News

24/11/2023

Tea: ਕੀ ਖਾਲੀ ਪੇਟ ਚਾਹ ਪੀਣਾ BP ਦੇ ਮਰੀਜ਼ਾਂ ਲਈ ਖ਼ਤਰਨਾਕ? ਪੀਣ ਤੋਂ ਪਹਿਲਾਂ ਜਾਣੋ ਇਹ ਗੱਲਾਂ

Tea Side Effects: ਭਾਰਤ ਵਿੱਚ ਹਰ ਦੂਜਾ ਵਿਅਕਤੀ ਚਾਹ ਦਾ ਸ਼ੌਕੀਨ ਹੈ। ਸਵੇਰੇ ਉੱਠਣ ਤੋਂ ਲੈ ਕੇ ਦੇਰ ਰਾਤ ਤੱਕ ਜਾਗਣ ਤੱਕ ਲੋਕ ਚਾਹ ਦਾ ਸਹਾਰਾ ਲੈਂਦੇ ਹਨ। ਕਈ ਵਾਰ ਚਾਹ ਸਿਰਦਰਦ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ ਅਤੇ ਕਦੇ ਕਿਸੇ ਮੁੱਦੇ ਨੂੰ ਲੈ ਕੇ ਤਣਾਅ ਦੂਰ ਕਰਨ ਵਿਚ। ਘਰ ਤੋਂ ਲੈ ਕੇ ਆਫਿਸ ਤੱਕ ਚਾਹ ਬਿਨ੍ਹਾਂ ਗੱਲਬਾਤ ਅਧੂਰੀ ਲੱਗਦੀ ਹੈ। ਬਰਸਾਤ ਦੇ ਮੌਸਮ ਵਿੱਚ ਲੋਕ ਚਾਹ ਪਕੌੜੇ ਬੜੇ ਚਾਅ ਨਾਲ ਖਾਂਦੇ ਹਨ। ਜਿਵੇਂ ਕਿ ਹੁਣ ਸਰਦ ਰੁੱਤ ਚੱਲ ਰਹੀ ਹੈ, ਜਿਸ ਕਰਕੇ ਠੰਡ ਦੇ ਮੌਸਮ ‘ਚ ਚਾਹ ਦਾ ਸੇਵਨ ਕਾਫੀ ਵਧ ਜਾਂਦਾ ਹੈ। ਠੰਡ ਤੋਂ ਬਚਣ ਲਈ ਲੋਕ ਹਰ ਦੂਜੇ ਘੰਟੇ ਵਿੱਚ ਅਦਰਕ ਦੀ ਚਾਹ ਦਾ ਸੇਵਨ ਕਰਦੇ ਹਨ।
ਪਰ ਕੁਝ ਲੋਕ ਚਾਹ ਦਾ ਸੇਵਨ ਵੀ ਗਲਤ ਤਰੀਕੇ ਨਾਲ ਕਰਦੇ ਹਨ। ਕਈ ਵਾਰ ਅਸੀਂ ਬਹੁਤ ਜ਼ਿਆਦਾ ਚਾਹ ਪੀਂਦੇ ਹਾਂ, ਅਤੇ ਕਈ ਵਾਰ ਅਸੀਂ ਖਾਲੀ ਪੇਟ ਚਾਹ ਪੀਂਦੇ ਹਾਂ। ਜਾਂ ਕਈ ਵਾਰ ਅਸੀਂ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਚਾਹ ਪੀਂਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਚਾਹ ਜਿੰਨੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੀ ਹੈ, ਉਸੇ ਤਰ੍ਹਾਂ ਜੇਕਰ ਇਸ ਦਾ ਸੇਵਨ ਗਲਤ ਤਰੀਕੇ ਨਾਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਖਤਰਨਾਕ ਵੀ ਸਾਬਤ ਹੋ ਸਕਦੀ ਹੈ। ਜੇਕਰ ਤੁਸੀਂ ਵੀ ਖਾਲੀ ਪੇਟ ਚਾਹ ਪੀਂਦੇ ਹੋ ਤਾਂ ਇਸ ਨੂੰ ਪੀਣ ਤੋਂ ਪਹਿਲਾਂ ਕੁੱਝ ਗੱਲਾਂ ਜਾਣ ਲਓ…

ਕੁਝ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਰਹਿੰਦੇ ਹਨ ਕਿ ਕੀ ਹਾਈ ਬੀਪੀ ਅਤੇ ਹਾਰਟ ਅਟੈਕ ਦੇ ਮਰੀਜ਼ ਖਾਲੀ ਪੇਟ ਚਾਹ ਪੀ ਸਕਦੇ ਹਨ ਜਾਂ ਨਹੀਂ? ਕੀ ਇਹ ਹਾਈ ਬੀਪੀ ਵਾਲੇ ਮਰੀਜ਼ ਲਈ ਹਾਨੀਕਾਰਕ ਹੈ? ਦਰਅਸਲ, ਅੱਜ ਹਰ ਦੂਜਾ ਵਿਅਕਤੀ ਹਾਈ ਬੀਪੀ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਇਸ ਦਾ ਕਾਰਨ ਗਲਤ ਜੀਵਨ ਸ਼ੈਲੀ ਹੈ। ਅਜਿਹੇ ‘ਚ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਉਹ ਵੀ ਜੋ ਹਾਈ ਬੀਪੀ ਅਤੇ ਦਿਲ ਦੇ ਮਰੀਜ਼ ਹਨ। ਹੁਣ ਸਵਾਲ ਇਹ ਹੈ ਕਿ ਕੀ ਖਾਲੀ ਪੇਟ ਚਾਹ ਪੀਣਾ ਹਾਈ ਬੀਪੀ ਦੇ ਮਰੀਜ਼ਾਂ ਲਈ ਖ਼ਤਰੇ ਦੀ ਘੰਟੀ ਹੈ?

ਕੀ ਹਾਈ ਬੀਪੀ ਦੇ ਮਰੀਜ਼ ਪੀ ਸਕਦੇ ਹੈ ਜਾਂ ਨਹੀਂ?

ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ ਹਮੇਸ਼ਾ ਦੁੱਧ ਵਾਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਤੁਸੀਂ ਦੁੱਧ ਵਾਲੀ ਚਾਹ ਪੀਂਦੇ ਹੋ ਤਾਂ ਇਹ ਤੁਹਾਡੇ ਬੀਪੀ ਨੂੰ ਘੱਟ ਕਰਨ ਦੀ ਬਜਾਏ ਵਧਾ ਸਕਦਾ ਹੈ। ਨਾਲ ਹੀ, ਦੁੱਧ ਦੇ ਨਾਲ ਚਾਹ ਪੀਣ ਨਾਲ ਗੈਸ ਅਤੇ ਖੂਨ ਦੀਆਂ ਨਾੜੀਆਂ ਦੇ ਤੰਗ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਹਰ ਕਿਸੇ ਨੂੰ ਖਾਲੀ ਪੇਟ ਦੁੱਧ ਵਾਲੀ ਚਾਹ ਪੀਣ ਤੋਂ ਬਚਣ ਚਾਹੀਦਾ ਹੈ।

ਕਿਹੜੀ ਚਾਹ ਪੀਣੀ ਸਕਦੇ ਨੇ?

ਜੇਕਰ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਚਾਹ ਪੀਣ ਦੇ ਸ਼ੌਕੀਨ ਹੋ, ਤਾਂ ਹਾਈ ਬੀਪੀ ਦੇ ਮਰੀਜ਼ਾਂ ਲਈ ਗ੍ਰੀਨ ਟੀ ਇੱਕ ਵਧੀਆ ਵਿਕਲਪ ਹੈ। ਇਸ ਨਾਲ ਤੁਹਾਡੀ ਹਾਈ ਬੀਪੀ ਦੀ ਸਮੱਸਿਆ ਘੱਟ ਹੋ ਜਾਵੇਗੀ। ਗ੍ਰੀਨ ਟੀ ਐਂਟੀਆਕਸੀਡੈਂਟਸ ਅਤੇ ਕੈਚਿਨ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਬਿਹਤਰ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਕਾਲੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ।

Share this