ਭਾਰਤ ਵਿੱਚ ਦਿਲ ਦਾ ਦੌਰਾ ਇੱਕ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਸਮੇਂ ਦੇਸ਼ ‘ਚ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 25 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹੁਣ ਇਹ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹਿ ਗਿਆ ਹੈ।
ਜਿੰਮ ‘ਚ ਕਸਰਤ ਕਰਦਿਆਂ ਹੋਇਆਂ ਜਾਂ ਡਾਂਸ ਕਰਦਿਆਂ ਹੋਇਆਂ ਦਿਲ ਦਾ ਦੌਰਾ ਪੈਣਾ, ਅਜਿਹੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ‘ਚ ਗੁਜਰਾਤ ‘ਚ ਗਰਬਾ ਖੇਡਦਿਆਂ ਹੋਇਆਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਖਰਾਬ ਲਾਈਫਸਟਾਈਲ ਅਤੇ ਤਣਾਅ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਵਧਾ ਰਿਹਾ ਹੈ।
ਜਾਣੋ ਹਾਰਟ ਅਟੈਕ ਆਉਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ?
ਦਿਲ ਦਾ ਦੌਰਾ ਪੈਣ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਨੂੰ ਕਿਸੇ ਸ਼ਾਂਤ ਜਗ੍ਹਾ ‘ਤੇ ਲੇਟਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਅਚਾਨਕ ਬੇਹੋਸ਼ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਦੀ ਨਬਜ਼ ਤੁਰੰਤ ਚੈੱਕ ਕਰੋ। ਜੇਕਰ ਨਬਜ਼ ਬਿਲਕੁਲ ਵੀ ਮਹਿਸੂਸ ਨਾ ਹੋਵੇ ਤਾਂ ਸਮਝੋ ਕਿ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਕਿਉਂਕਿ ਦਿਲ ਦੇ ਦੌਰੇ ਪੈਣ ਨਾਲ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ, ਇਸ ਲਈ ਨਬਜ਼ ਨਹੀਂ ਲੱਭੀ ਜਾ ਸਕਦੀ।
ਉਸ ਦੇ ਦਿਲ ਨੂੰ ਦੋ-ਤਿੰਨ ਮਿੰਟਾਂ ਵਿਚ ਰਿਵਾਈਵ ਕਰਨਾ ਜ਼ਰੂਰੀ ਹੈ, ਨਹੀਂ ਤਾਂ ਆਕਸੀਜਨ ਦੀ ਕਮੀ ਕਾਰਨ ਉਸ ਦਾ ਬ੍ਰੇਨ ਡੈਮੇਜ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਤੁਰੰਤ ਛਾਤੀ ‘ਤੇ ਜ਼ੋਰ ਨਾਲ ਮੁੱਕਾ ਮਾਰੋ। ਜਦੋਂ ਤੱਕ ਵਿਅਕਤੀ ਨੂੰ ਹੋਸ਼ ਆ ਜਾਵੇ ਉਦੋਂ ਤੱਕ ਉਸ ਨੂੰ ਮਾਰੋ। ਇਸ ਨਾਲ ਉਸ ਦਾ ਦਿਲ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ