ਪਰਥ ਦੇ ਵਾਹਨ ਚਾਲਕਾਂ ਨੂੰ ਦਸਿਆ ਗਿਆ ਹੈ ਕਿ ਪਰਥ ਦੀਆਂ ਸਥਾਨਕ ਅਤੇ ਮੁੱਖ ਸੜਕਾਂ ਐਤਵਾਰ ਨੂੰ ਕਿਸੇ ਕਾਮਕਾਜ ਲਈ ਬੰਦ ਰਹਿਣਗੀਆਂ।ਸੂਤਰਾ ਨੇਂ ਦਸਿਆ ਪਰਥ ਸ਼ਹਿਰ ਅਤੇ ਕੈਮਬ੍ਰਿਜ ਸ਼ਹਿਰ ਦੀਆਂ ਸੜਕਾਂ ਦੋਵਾਂ ਦਿਸ਼ਾਵਾਂ ਵਿੱਚ ਬੰਦ ਰਹਿਣਗੀਆਂ , 25 ਅਗਸਤ, ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਭਗ ।Oceanic Drive, West Coast Highway, ਅਤੇ St Georges Terrace ਦੇ ਸੈਕਸ਼ਨ ਉਹਨਾਂ ਸੜਕਾਂ ਦੀ ਸੂਚੀ ਵਿੱਚ ਸ਼ਾਮਲ ਹਨ, ਜੋ ਬੰਦ ਕੀਤੀਆਂ ਜਾਣਗੀਆਂ।ਕੋਰਸ ਦੇ ਨਾਲ-ਨਾਲ ਕੁਝ ਪ੍ਰਬੰਧਿਤ ਇੰਟਰਸੈਕਸ਼ਨ ਵੀ ਹੋਣਗੇ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਸਿਰਫ਼ ਨਿਰਧਾਰਤ ਸਮੇਂ ਲਈ।
ਪੂਰੀ ਸੂਚੀ ਲਈ https://perthcitytosurf.com/road-closures-perth/ ‘ਤੇ ਜਾਓ