8 ਸਾਲਾ ਗੁਰਸ਼ਬਦ ਸਿੰਘ ਦੀ G.J. Gardner ਡਿਸਪਲੇ ਹਾਊਸ ਦੇ ਪੂਲ ‘ਚ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਕਿਆਲਾ ‘ਚ ਐਤਵਾਰ ਸ਼ਾਮ ਹੋਇਆ ਜਦੋਂ ਬੱਚਾ ਪਰਿਵਾਰਕ ਜਨਮ ਦਿਨ ਸਮਾਰੋਹ ਦੌਰਾਨ ਨਜ਼ਦੀਕੀ ਘਰ ਤੋਂ ਤੁਰ ਗਿਆ ਸੀ।
ਪਿਤਾ ਤਲਵਿੰਦਰ ਸਿੰਘ ਨੇ ਕਿਹਾ ਕਿ ਪੁੱਤਰ AUTISM ਨਾਲ ਪੀੜਤ ਸੀ ਤੇ ਅਚਾਨਕ ਪਾਣੀ ਵਿੱਚ ਚਲਾ ਗਿਆ। ਉਹਨਾਂ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਖਾਲੀ ਘਰਾਂ ਦੇ ਪੂਲ ਹਮੇਸ਼ਾ ਕਵਰ ਕੀਤੇ ਜਾਣ, ਤਾਂ ਜੋ ਐਸੇ ਹਾਦਸੇ ਨਾ ਹੋਣ।

ਪਰਿਵਾਰ ਤੇ ਸਮੂਹ ਕਮੇਊਨਿਟੀ ਗਮ ਵਿੱਚ ਡੁੱਬੀ ਹੋਈ ਹੈ।
ਲਾਈਫ ਸੇਵਿੰਗ ਵਿਕਟੋਰੀਆ ਵੱਲੋਂ ਵੀ ਦੁੱਖ ਪ੍ਰਗਟਾਇਆ ਗਿਆ ਅਤੇ ਮਾਪਿਆਂ ਨੂੰ ਪਾਣੀ ਕੋਲ ਬੱਚਿਆਂ ਦੀ ਸੁਰੱਖਿਆ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ।
👉 ਪੁਲਿਸ ਜਾਂਚ ਜਾਰੀ ਹੈ, ਰਿਪੋਰਟ ਕੋਰੋਨਰ ਨੂੰ ਭੇਜੀ ਜਾਵੇਗੀ।
