ਸਾਬਕਾ ਦਿੱਗਜ ਕ੍ਰਿਕੇਟਰ ਅਤੇ ਸਾਬਕਾ ਮੰਤਰੀ ਅਰਜੁਨ ਰਣਤੁੰਗਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਦੋਸ਼ ਹੈ ਕਿ ਰਣਤੁੰਗਾ ਇੱਕ ਵੱਡੇ ਤੇਲ ਘਪਲੇ (Oil Scam) ਨਾਲ ਜੁੜੇ ਹੋਏ ਹਨ, ਜਿਸ ਨੂੰ ਲੈ ਕੇ ਜਾਂਚ ਏਜੰਸੀਆਂ ਨੇ ਸਖ਼ਤ ਰੁਖ ਅਪਣਾ ਲਿਆ ਹੈ। ਸੂਤਰਾਂ ਮੁਤਾਬਕ, ਇਸ ਮਾਮਲੇ ‘ਚ ਜਲਦੀ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

ਕ੍ਰਿਕੇਟ ਮੈਦਾਨ ‘ਚ ਛੱਕੇ-ਚੌਕੇ ਲਗਾਉਣ ਵਾਲਾ ਨਾਮ ਹੁਣ ਕਾਨੂੰਨੀ ਘੇਰੇ ‘ਚ ਆ ਗਿਆ ਹੈ। ਇਹ ਮਾਮਲਾ ਨਾ ਸਿਰਫ਼ ਸਿਆਸਤ, ਸਗੋਂ ਸ੍ਰੀਲੰਕਨ ਕ੍ਰਿਕੇਟ ਦੀ ਛਵੀ ‘ਤੇ ਵੀ ਸਵਾਲ ਖੜੇ ਕਰ ਰਿਹਾ ਹੈ।

ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਜਾਂਚ ‘ਚ ਅੱਗੇ ਕੀ ਖੁਲਾਸੇ ਹੁੰਦੇ ਹਨ ਅਤੇ ਕੀ ਰਣਤੁੰਗਾ ਇਨ੍ਹਾਂ ਦੋਸ਼ਾਂ ਤੋਂ ਬਚ ਪਾਉਣਗੇ ਜਾਂ ਨਹੀਂ।