.ਆਸਟ੍ਰੇਲੀਆ : ਆਸਟ੍ਰੇਲੀਆ ਚ ਪਰਥ ਦੇ ਗੁਰੂ ਘਰ ਚ ਉਸ ਸਮੇਂ ਮਾਮਲਾ ਗਰਮਾ ਗਿਆ ਜਦ ਮੌਜੂਦਾ ਕਮੇਟੀ ਨੇ ਸਾਬਕਾ ਪ੍ਰਧਾਨ ਸਾਰੇ ਟਰੱਸਟੀਆਂ ਦੀਆ ਤੇ ਗਿਆਰਾਂ ਕਮੇਟੀ ਮੈਂਬਰ ਅਤੇ ਮੇਮ੍ਬਰਾਂ ਦੀਆ ਮੈਂਬਰਸ਼ਿਪ ਰੱਦ ਕਰ ਦਿਤੀਆਂ ਗਈਆਂ। ਇਸ ਮੌਕੇ ਸਾਬਕਾ ਪ੍ਰਧਾਨ ਦੇਵ ਰਾਜ ਸਿੰਘ ਨੇ ਕਿਹਾ ਕਿ ਸਿੱਖ ਫ਼ਾਰ ਐਸੋਸੀਏਸ਼ਨ ਕੇਨਿਗਵਿਲ ਚ ਮੌਜੂਦਾ ਕਮੇਟੀ ਵਲੋਂ ਮੈਂਬਰਸ਼ਿਪ ਰੱਦ ਕਰਕੇ ਆਪਣੀ ਮਨਮਾਨੀ ਜਾਹਿਰ ਕੀਤੀ ਗਈ ਹੈ ,,,,ਉਹਨਾਂ ਸਾਰਿਆਂ ਨੇ ਇਸਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਪੁਰਾਣੀ ਕਮੇਟੀ ਪਿਛਲੇ 40 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰਦੀ ਆ ਰਹੀ ਹੈ। ਮੌਜੂਦਾ ਕਮੇਟੀ ਨੇ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ,,,ਜਿਸਦਾ ਸਮੁੱਚੀ ਸੰਗਤਾਂ ਚ ਰੋਸ ਹੈ। ਤੇ ਮੌਜੂਦਾ ਕਮੇਟੀ ਤੇ ਸਵਾਲੀਆ ਨਿਸ਼ਾਨ ਖੜੇ ਕੀਤਾ ਜਾ ਰਹੇ ਹਨ ,,, ਇਸ ਮੌਕੇ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਮੈ ਗੁਰੂ ਘਰ ਚ ਸੈਕਟਰੀ ਦੀਆ ਭੂਮਿਕਾ ਨਿਭਾਉਂਦਾ ਆ ਰਿਹਾ ਹੈ,, ਪਰ ਮੂਜੂਦਾ ਕਮੇਟੀ ਦੇ ਪ੍ਰਧਾਨ ਵਲੋਂ ਘਰੋਂ ਨਵੇਂ ਨਿਯਮ ਲਾਗੂ ਕਰਕੇ ਸੰਗਤਾਂ ਤੇ ਥੋਪ ਦਿਤੇ ਜਿਸਦਾ ਸਾਰੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।