4rabet slotsmostbet kzmostbetpin up betmosbet india1win login1win casino1win1win casinoparimatchmostbetluckygetpinup azmostbet aviator loginpin up azerbaycanmostbet indiaparimatch1win saytipinup1winaviatoraviator4rabetpin up bettinglucky jet casinomostbet azpinupluckyjetpin-uppin-up casino4a bet1win apostamostbet1win aviator1win kzmostbetmostbet kzmosbetlucky jet online1win cassinopin up casino gamepin up azerbaycanmostbet casinomosbet1 win azmostbet casinolucky jet crash4rabet casino1win slot1win casino1 win

News

22/02/2025

ਸ਼ੀਸ਼ ਮਹਿਲ ਵਿਖੇ ਸਰਸ ਮੇਲਾ ਪੂਰੇ ਜੋਬਨ 'ਤੇ ਖਰੀਦਦਾਰਾਂ ਦੀ ਪਸੰਦ ਬਣੇ ਅਫ਼ਗਾਨੀ ਸੁੱਕੇ ਮੇਵੇ

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਹੈਰੀਟੇਜ ਮੇਲੇ ਤਹਿਤ ਇੱਥੇ ਸ਼ੀਸ਼ ਮਹਿਲ ਵਿਖੇ ਲਗਾਇਆ ਗਿਆ ਸਰਸ (ਦਿਹਾਤੀ ਕਾਰੀਗਰਾਂ ਦੀਆਂ ਵਸਤੂਆਂ ਦੀ ਵਿਕਰੀ) ਮੇਲਾ ਅੱਜ ਪੂਰੇ ਜੋਬਨ ‘ਤੇ ਹੈ ਅਤੇ ਇਹ ਲੋਕਾਂ ਲਈ ਵੱਡੇ ਪੱਧਰ ‘ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।  

ਇੱਥੇ ਭਾਰਤ ਦੇ ਕਰੀਬ 20 ਰਾਜਾਂ ਸਮੇਤ ਅਫਗਾਨਿਸਤਾਨ, ਤੁਰਕੀ, ਮਿਸਰ ਅਤੇ ਥਾਈਲੈਂਡ ਦੇ ਕਾਰੀਗਰਾਂ ਦੇ ਵੀ ਸਟਾਲ ਸਜੇ ਹੋਏ ਹਨ। ਇਨ੍ਹਾਂ ‘ਤੇ ਸੁੱਕੇ ਮੇਵੇ, ਮੋਜ਼ੇਕ ਲੈਂਪ, ਸਿਰੇਮਿਕ ਦਸਤਕਾਰੀ, ਮਿਸਰੀ ਪੁਰਾਤਨ ਵਸਤੂਆਂ ਅਤੇ ਔਰਤਾਂ ਦੇ ਫ਼ੈਸ਼ਨ ਦੀਆਂ ਵਸਤਾਂ ਵਰਗੀਆਂ ਵਿਲੱਖਣ ਚੀਜ਼ਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

ਅਫ਼ਗਾਨਿਸਤਾਨ ਤੋਂ ਪੁੱਜੇ ਸੁੱਕੇ ਮੇਵਿਆ ਦੇ ਵਪਾਰੀ ਅਬਦੁਲ ਨੇ ਇੱਥੇ ਲੋਕਾਂ ਵੱਲੋਂ ਮਿਲੇ ਉਤਸ਼ਾਹਜਨਕ ਹੁੰਗਾਰੇ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਲਈ ਖਾਸ ਤੌਰ ‘ਤੇ ਅਖਰੋਟ, ਅੰਜੀਰ ਅਤੇ ਬਦਾਮ ਸਮੇਤ ਉੱਚ-ਗੁਣਵੱਤਾ ਵਾਲੇ ਸੁੱਕੇ ਮੇਵੇ ਲੋਕਾਂ ਲਈ ਲਿਆਇਆ ਹੈ।ਇੱਥੋਂ ਦੇ ਲੋਕ ਅਫ਼ਗਾਨੀ ਸੁੱਕੇ ਮੇਵਿਆਂ ਦੀ ਅਮੀਰੀ ਦੀ ਕਦਰ ਕਰਦੇ ਹਨ, ਅਤੇ ਮੈਨੂੰ ਲੋਕਾਂ ਵੱਲੋਂ ਇਨ੍ਹਾਂ ਸੁੱਕੇ ਮੇਵਿਆਂ ਦਾ ਆਨੰਦ ਮਾਣਨਾ ਦੇਖ ਕੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨ ਸੁੱਕੇ ਮੇਵਿਆਂ ਦੀ ਲੰਬੇ ਸਮੇਂ ਤੋਂ ਭਾਰਤੀ ਬਾਜ਼ਾਰਾਂ ਵਿੱਚ ਮੰਗ ਹੈ, ਅਤੇ ਇਹ ਮੇਵੇ ਆਪਣੇ ਉੱਤਮ ਸੁਆਦ ਅਤੇ ਪੌਸ਼ਟਿਕ ਮੁੱਲ ਲਈ ਜਾਣੇ ਜਾਂਦੇ ਹਨ। ਅਬਦੁਲ ਦਾ ਸਟਾਲ ਸਰਸ ਮੇਲੇ ਵਿੱਚ ਵਧੇਰੇ ਵਿਕਰੀ ਵਾਲਾ ਸਟਾਲ ਬਣਿਆ ਹੋਇਆ ਹੈ।

ਇਸੇ ਤਰ੍ਹਾਂ ਇਸ ਮੇਲੇ ਦੀ ਇੱਕ ਮੁੱਖ ਵਿਸ਼ੇਸ਼ਤਾ ਸ਼ਾਨਦਾਰ ਮਿਸਰੀ ਦਸਤਕਾਰੀ ਦੀ ਵਿਸ਼ੇਸ਼ਤਾ ਵਾਲਾ ਸਟਾਲ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇੱਥੇ ਮਿਸਰ ਦਾ ਕਾਰੀਗਰ ਕਾਇਰੋ, ਪੁਰਾਤਨ ਚੀਜ਼ਾਂ ਅਤੇ ਰਵਾਇਤੀ ਕਲਾਕ੍ਰਿਤੀਆਂ ਦਾ ਇੱਕ ਵਿਸ਼ੇਸ਼ ਸੰਗ੍ਰਹਿ ਲੈ ਕੇ ਪੁੱਜਿਆ ਹੈ ਜੋ ਮਿਸਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹਨ। ਉਸਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਾਚੀਨ ਮਿਸਰੀ-ਸਿਰਾਮਿਕ ਕਲਾਕਾਰੀ, ਸਜਾਵਟੀ ਵਸਤਾਂ ਅਤੇ ਹੱਥ ਨਾਲ ਬਣੇ ਅਵਸ਼ੇਸ਼ ਸ਼ਾਮਲ ਹਨ ਜੋ ਸੰਗ੍ਰਹਿਕਰਤਾਵਾਂ ਅਤੇ ਕਲਾ ਪ੍ਰੇਮੀਆਂ ਦੁਆਰਾ ਦੀ ਵੱਡੀ ਮੰਗ ਹੈ, ਉਸਨੇ ਲੋਕਾਂ ਨੂੰ ਇਸ ਵਿਲੱਖਣ ਖ਼ਜ਼ਾਨੇ ਦੀ ਖਰੀਦੋ-ਫ਼ਰੋਖਤ ਦਾ ਸੱਦਾ ਦਿੱਤਾ।

ਇਸੇ ਦੌਰਾਨ ਇੱਥੇ ਤੁਰਕੀ ਦਾ ਸਟਾਲ ਜੋਕਿ ਮੋਜ਼ੇਕ ਲਾਈਟਾਂ, ਸਿਰੇਮਿਕ ਦਸਤਕਾਰੀ ਅਤੇ ਸਟਾਈਲਿਸ਼ ਘਰੇਲੂ ਸਜਾਵਟ ਦੇ ਸਮਾਨ ਦਾ ਇੱਕ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ। ਤੁਰਕੀ ਦੇ ਕਾਰੀਗਰ ਹਾਕਾਨ ਕਾਰਪੁਜ਼ ਅਤੇ ਹੇਰੁੱਲਾ ਕਾਰਪੁਜ਼ ਨੇ ਦੱਸਿਆ ਕਿ ਜਦੋਂ ਕਿ ਬਹੁਤ ਸਾਰੇ ਸੈਲਾਨੀ ਉਨ੍ਹਾਂ ਡਿਜ਼ਾਈਨਦਾਰ ਲੈਂਪਾਂ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਤਸਵੀਰਾਂ ਕਲਿੱਕ ਕਰਦੇ ਹਨ।ਉਸਨੇ ਦੱਸਿਆ ਕਿ ਮੋਜ਼ੇਕ ਸ਼ੀਸ਼ੇ ਦੇ ਪੈਂਡੈਂਟ ਲੈਂਪ, ਬੋਹੇਮੀਅਨ, ਅਤੇ ਆਧੁਨਿਕ ਛੱਤ ਦੀਆਂ ਲਾਈਟਾਂ 500 ਤੋਂ 45,000 ਰੁਪਏ ਤੱਕ ਦੇ ਰੇਟਾਂ ‘ਤੇ ਉਪਲਬਧ ਹਨ।ਉਸਨੇ ਕਿਹਾ ਕਿ ਇਹ ਹੱਥ ਨਾਲ ਬਣੀਆਂ ਵਸਤਾਂ ਘਰਾਂ ਵਿੱਚ ਸ਼ਾਨ ਦਾ ਅਹਿਸਾਸ ਕਰਾਵਾਉਂਦੀਆਂ ਹਨ, ਇਸ ਲਈ ਲੋਕ ਇਸ ਨੂੰ ਜਰੂਰ ਖਰੀਦਣ।

ਜਦੋਂਕਿ ਥਾਈਲੈਂਡ ਤੋਂ ਔਰਤਾਂ ਲਈ ਬਰੇਸਲੇਟ, ਚੂੜੀਆਂ, ਵਾਲਾਂ ਦੇ ਕਲਿੱਪ ਅਤੇ ਹੋਰ ਸਜਾਵਟੀ ਵਸਤੂਆਂ ਸ਼ਾਮਲ ਹਨ, ਲੈਕੇ ਪੁੱਜੀਆਂ ਹਨ, ਨੇ ਵੀ ਦਰਸ਼ਕਾਂ, ਖਾਸ ਕਰਕੇ ਔਰਤਾਂ ਤੇ ਕੁੜੀਆਂ ਦਾ ਕਾਫ਼ੀ ਧਿਆਨ ਖਿੱਚਿਆ ਹੈ।ਥਾਈਲੈਂਡ ਦੇ ਕਾਰੀਗਰ ਪਿਆਰਾਤ ਅਤੇ ਯਿੰਗ ਯਿੰਗ ਨੇ ਲੋਕਾਂ ਦੇ ਭਰਵੇਂ ਹੁੰਗਾਰੇ ‘ਤੇ ਆਪਣੀ ਖੁਸ਼ੀ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ‘ਉਹ ਆਪਣੇ ਹੱਥ ਨਾਲ ਬਣੇ ਸਾਜੋ-ਸਮਾਨ ਲਈ ਲੋਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹਨ ਅਤੇ ਇਹ ਚੀਜ਼ਾਂ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਵਿਲੱਖਣ ਫੈਸ਼ਨ ਵਸਤਾਂ ਲੱਭਣ ਵਾਲਿਆਂ ਲਈ ਸ਼ਾਨਦਾਰ ਹਨ। 

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤੇ ਸਰਸ ਦੇ ਨੋਡਲ ਅਫਸਰ, ਅਨੁਪ੍ਰਿਤਾ ਜੌਹਲ, ਨੇ ਕਾਰੀਗਰਾਂ ਦਾ ਸਮਰਥਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ‘ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ, ਜ਼ਿਲ੍ਹਾ ਪ੍ਰਸ਼ਾਸਨ ਨੇ ਪੇਂਡੂ ਕਾਰੀਗਰਾਂ ਨੂੰ ਮੁਫ਼ਤ ਵਿੱਚ ਸਟਾਲ ਅਤੇ ਮੰਚ ਪ੍ਰਦਾਨ ਕੀਤਾ।

ਏ.ਡੀ.ਸੀ. ਨੇ ਦੱਸਿਆ ਕਿ ਰਿਕਾਰਡ ਮੁਤਾਬਕ, ਦਰਸ਼ਕ ਮੇਲੇ ਦਾ ਆਨੰਦ ਵੀ ਮਾਣ ਰਹੇ ਹਨ ਅਤੇ ਖਰੀਦਦਾਰੀ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਤੋਂ ਹੱਥ ਨਾਲ ਬਣੇ ਉਤਪਾਦਾਂ ਦੇ ਵਿਸ਼ਾਲ ਭੰਡਾਰ ਨਾਲ, ਸਰਸ ਮੇਲਾ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਵਪਾਰ ਦਾ ਇੱਕ ਕੇਂਦਰ ਬਣਿਆ ਹੋਇਆ ਹੈ

Share this