ਜਿੱਲਾ ਫਤਿਹਗੜ ਸਾਹਿਬ,ਬੱਸੀ ਪਠਾਨਾ, ਸ਼ਿਵਰਾਤਰੀ ਦੇ ਪਾਵਨ ਤਿੳਹਾਰ ਮੋਕੇ ਸ਼ਹਿਰ ਬੱਸੀ ਪਠਾਨਾ ਵਿਖੇ ਵਿਧਾਯਕ ਰੁਪਿੰਦਰ ਸਿੰਘ ਹੈਪੀ ,ਕੋਂਸਲਰ ਤੇ ਮੰਡੀ ਬੋਰਡ ਮੈਂਬਰ ਰਾਜ ਪੁਰੀ ਅਤੇ ੳਹਨਾ ਦੇ ਸਾਥਿਆਂ ਵਲੋਂ ਸ਼ਹਿਰ ਬੱਸੀ ਪਠਾਨਾ ਵਿਖੇ ਸਥਿਤ ਸ਼ਿਵ ਮੰਦਰਾ ਵਿਚ ਜਾ ਕੇ ਨਸਤਮਸਤਕ ਹੋਏ ਅਤੇ ਭਗਵਾਨ ਸ਼ਿਵ ਦਾ ਆਸ਼ਿਰਵਾਦ ਪ੍ਰਾਪਤ ਕਿਤਾ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਵਿਧਾਯਕ ਰੁਪਿੰਦਰ ਸਿੰਘ ਹੈਪੀ ਨੇ ਸਾਰੇ ਸ਼ਹਿਰ ਨਿਵਾਸਿਆਂ ਨੂੰ ਸ਼ਿਵਰਾਤਰੀ ਦਿਆਂ ਵਧਾਇਆ ਦਿੱਤੀਆਂ
ਅਤੇ ਖਾਸ ਇਹੀ ਗੱਲਬਾਤ ਕਰਦੇ ਹੋਏ ਭਾਰਤ ਵਿਕਾਸ ਪਰਿਸ਼ਦ ਬਸੀ ਪਠਾਣਾ ਦੇ ਪ੍ਰਧਾਨ ਮਨੋਜ ਭੰਡਾਰੀ ਨੇ ਵੀ ਦੱਸਿਆ ਕਿ ਸ਼ਿਵਰਾਤਰੀ ਦਾ ਤਿਉਹਾਰ ਸਾਰੀ ਭਾਰਤ ਭਰ ਦੇ ਵਿੱਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਤੇ ਉਸੀ ਤਰਾਂ ਸੰਤ ਸ੍ਰੀ ਨਾਮਦੇਵ ਮੰਦਿਰ ਜਿੱਥੇ ਕਿ ਗਪੇਸ਼ਵਰ ਮੰਦਿਰ ਬਣਿਆ ਹੋਇਆ ਉੱਥੇ ਵੀ ਸੰਗਤਾਂ ਵੱਲੋਂ ਪੂਰਾ ਹੁੰਗਾਰਾ ਵੇਖਣ ਨੂੰ ਮਿਲਿਆ ਤੇ ਸਵੇਰੇ 4 ਵਜੇ ਤੋਂ ਲੋਕ ਸ਼ਿਵ ਜੀ ਦੇ ਮੰਦਰ ਦੇ ਵਿੱਚ ਆ ਕੇ ਇਹਨਾਂ ਤਮਸਤਕ ਹੋ ਰਹੇ ਨੇ ਤੇ ਅੰਤ ਵਿੱਚ ਉਹਨਾਂ ਨੇ ਸਾਰੀ ਦੇਸ਼ ਵਿਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਤਿਹਾਰ ਦੀ ਲੱਖ ਲੱਖ ਵਧਾਈ ਦਿੱਤੀ।ਨਾਲ ਹੀ ਗੱਲਬਾਤ ਕਰਦੇ ਹੋਏ ਸ਼੍ਰੀ ਜੀ ਸੰਕੀਰਤਨ ਮੰਡਲ ਦੇ ਪ੍ਰਧਾਨ ਸਮਾਜ ਸੇਵੀ ਭਾਰਤ ਭੂਸ਼ਣ ਸ਼ਰਮਾ ਨੇ ਵੀ ਸ਼ਿਵਰਾਤਰੀ ਜੀ ਦੇ ਤਿਹਾਰ ਦੀ ਸਾਰੀ ਦੇਸ਼ ਵਿਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਇਹ ਪਵਿੱਤਰ ਤਿਉਹਾਰ ਸਾਰੇ ਹੀ ਧਰਮਾਂ ਦੇ ਲੋਕ ਰਲ ਮਿਲ ਕੇ ਮਨਾਉਂਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਇਹਦੇ ਵਿੱਚ ਇੱਕ ਸਾਂਝਾ ਭਾਈਚਾਰਾ ਵੇਖਣ ਨੂੰ ਮਿਲਦਾ ਅਤੇ ਉਨਾਂ ਨੇ ਦੱਸਿਆ ਕਿ ਸਾਨੂੰ ਹਰੇਕ ਤਿਹਾਰ ਹਰ ਧਰਮ ਤੋਂ ਉੱਠ ਕੇ ਇੱਕਜੁੱਟ ਹੋ ਕੇ ਮਨਾਣਾ ਚਾਹੀਦਾ ਹੈ