ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਆਪਣੇ ‘ਰਿਮੋਟ’ ਕਲਚਰ ਕਾਰਨ ਕਾਂਗਰਸ ਹੁਣ ਖੜਗੇ ਨੂੰ ਰਿਮੋਟ ਨਾਲ ਚਲਾ ਰਹੀ ਹੈ। ਜਦੋਂ ਰਿਮੋਟ ਚਲਦਾ ਹੈ ਤਾਂ ਖੜਗੇ ਸਨਾਤਨ ਨੂੰ ਗਾਲ੍ਹਾਂ ਕੱਢਦੇ ਹਨ। ਜਿਵੇਂ ਹੀ ਰਿਮੋਟ ਦੀ ਬੈਟਰੀ ਖਤਮ ਹੋ ਜਾਂਦੀ ਹੈ, ਉਹ ਸਨਾਤਨ ਨੂੰ ਯਾਦ ਕਰਨ ਲੱਗ ਪੈਂਦੇ ਹਨ।
ਮੋਦੀ ਬੁੱਧਵਾਰ ਮੱਧ ਪ੍ਰਦੇਸ਼ ਦੇ ਦਮੋਹ ’ਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ ਸੀ।
ਕਾਂਗਰਸ ਵਿੱਚ ਸਭ ਕੁਝ ਰਿਮੋਟ ਨਾਲ ਚੱਲਦਾ ਸੀ। ਪਾਰਟੀ ਦੀ ਰਿਮੋਟ ਦੀ ਆਦਤ ਨਹੀਂ ਜਾ ਰਹੀ। ਹੁਣ ਕਾਂਗਰਸ ਪ੍ਰਧਾਨ ਰਿਮੋਟ ਨਾਲ ਚੱਲ ਰਹੇ ਹਨ। ਉਨ੍ਹਾਂ ਦੀ ਹਾਲਤ ਅਜਿਹੀ ਹੈ ਕਿ ਉਹ ਕੁਝ ਵੀ ਕਰਨ ਤੋਂ ਅਸਮਰੱਥ ਹਨ। ਕੱਲ ਕਾਂਗਰਸ ਪ੍ਰਧਾਨ ਨੇ ਪਾਂਡਵਾਂ ਨੂੰ ਯਾਦ ਕੀਤਾ ਸੀ। ਉਹ ਕਹਿ ਰਹੇ ਸਨ ਕਿ ਭਾਜਪਾ ਵਿੱਚ ਪੰਜ ਪਾਂਡਵ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਪੰਜ ਪਾਂਡਵਾਂ ਦੇ ਮਾਰਗ ’ਤੇ ਚੱਲ ਰਹੇ ਹਾਂ। ਭਾਜਪਾ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ? ਕਾਂਗਰਸ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕਈ ਸਾਲਾਂ ਤੋਂ ਗਰੀਬੀ ਖਤਮ ਕਰਨ ਦਾ ਨਾਅਰਾ ਦੇ ਰਹੀ ਹੈ ਪਰ ਗਰੀਬੀ ਖਤਮ ਨਹੀਂ ਕਰ ਸਕੀ ਕਿਉਂਕਿ ਨੇਤਾਵਾਂ ਦੀ ਨੀਅਤ ਠੀਕ ਨਹੀਂ ਸੀ। ਹੁਣ ਭਾਜਪਾ ਸਰਕਾਰ ਦੇ ਰਾਜ ’ਚ ਦੇਸ਼ ਗਰੀਬੀ ਤੋਂ ਬਾਹਰ ਆ ਰਿਹਾ ਹੈ। ਜਦੋਂ ਅਸੀਂ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਹਾਂ ਤਾਂ ਹਰ ਪਾਸੇ ਚਰਚਾ ਸ਼ੁਰੂ ਹੋ ਗਈ ਕਿਉਂਕਿ ਅਸੀਂ ਉਸ ਦੇਸ਼ ਨੂੰ ਪਛਾੜ ਦਿੱਤਾ ਸੀ, ਜਿਸ ਨੇ ਸਾਡੇ ’ਤੇ 200 ਸਾਲ ਰਾਜ ਕੀਤਾ ਸੀ। ਜਦੋਂ ਕਿਸੇ ਦੇਸ਼ ਦੀ ਆਰਥਿਕ ਤਾਕਤ ਵਧਦੀ ਹੈ ਤਾਂ ਉਸ ਦੇ ਨਾਗਰਿਕਾਂ ਦੀ ਤਾਕਤ ਅਤੇ ਆਮਦਨ ਵੀ ਵਧਦੀ ਹੈ । ਹੁਣ ਕਾਂਗਰਸ ਤੋਂ ਸੁਚੇਤ ਰਹਿਣ ਦਾ ਸਮਾਂ ਹੈ। ਕਾਂਗਰਸ ਗਰੀਬਾਂ ਦਾ ਪੈਸਾ ਖੋਹ ਲੈਂਦੀ ਹੈ।
ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ’ਚ ਉਹ ਦੇਸ਼ ਨੂੰ ਦੁਨੀਆ ਦੀਆਂ ਚੋਟੀ ਦੀਆਂ 3 ਅਰਥਵਿਵਸਥਾਵਾਂ ’ਚ ਲੈ ਕੇ ਜਾਣਗੇ