ਕ੍ਰਿਕਟ ਆਸਟ੍ਰੇਲੀਆ ਨੇ ਬ੍ਰਿਸਬੇਨ ਵਿੱਚ 19 ਸਤੰਬਰ ਤੋਂ ਹੋਣ ਵਾਲੀ ਆਗਾਮੀ ਮਹਿਲਾ ਅੰਡਰ-19 ਟ੍ਰਾਈ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਮੂਲ ਦੀਆਂ ਤਿੰਨ ਕੁੜੀਆਂ ਨੂੰ ਟ੍ਰਾਈ ਸੀਰੀਜ਼ ਲਈ ਆਸਟ੍ਰੇਲੀਆ ਦੀ ਅੰਡਰ-19 ਮਹਿਲਾ ਟੀਮ ਵਿੱਚ ਸ਼ਾਮਲ ਕੀਤਾ ਗਿਆ. ਯੁਵਾ ਚੋਣ ਪੈਨਲ ਨੇ ਬ੍ਰਿਸਬੇਨ ਅਤੇ ਗੋਲਡ ਕੋਸਟ ਵਿੱਚ ਟ੍ਰਾਈ ਸੀਰੀਜ਼ ਲਈ ਹਰੇਕ ਫਾਰਮੈਟ ਲਈ 15 ਖਿਡਾਰੀਆਂ ਦੀ ਟੀਮ ਚੁਣੀ ਹੈ। ਸਾਬਕਾ ਆਸਟ੍ਰੇਲੀਆ ਖਿਡਾਰੀ ਕ੍ਰਿਸਟਨ ਬੀਮਸ ਨੂੰ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਇਸ ਬਹੁ-ਸਰੂਪ ਦੀ ਲੜੀ ਵਿੱਚ ਮੁਕਾਬਲਾ ਕਰਨ ਵਾਲੀਆਂ ਹੋਰ ਦੋ ਟੀਮਾਂ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਹਨ। ਇਸ 14 ਦਿਨਾਂ ਦੀ ਟ੍ਰਾਈ ਸੀਰੀਜ਼ ‘ਚ ਆਸਟ੍ਰੇਲੀਆ ਚਾਰ ਟੀ-20 ਅਤੇ ਦੋ ਵਨ ਡੇ ਮੈਚ ਖੇਡੇਗਾ। ਕ੍ਰਿਕੇਟ ਆਸਟ੍ਰੇਲੀਆ ਨੇ ਦੱਸਿਆ ਕਿ ਭਾਰਤੀ ਮੂਲ ਦੀਆਂ ਤਿੰਨ ਸ਼ਾਨਦਾਰ ਪ੍ਰਤਿਭਾਵਾਂ- ਰਿਬਿਆ, ਸਮਰਾ ਅਤੇ ਹਸਰਤ ਨੂੰ ਸ਼ਾਮਲ ਕਰਨਾ ਆਸਟ੍ਰੇਲੀਆਈ ਕ੍ਰਿਕਟ ਵਿੱਚ ਵੱਧ ਰਹੀ ਵਿਭਿੰਨਤਾ ਅਤੇ ਭਾਰਤੀ ਵਿਰਾਸਤ ਵਾਲੇ ਖਿਡਾਰੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।
Australian U19 Women’s – T20 Squad:
Bonnie Berry, Caoimhe Bray, Ella Briscoe, Maggie Clark, Samara Dulvin, Lucy Finn, Hasrat Gill, Lucy Hamilton, Amy Hunter, Eleanor Larosa, Ines McKeon, Ribhya Syan, Tegan Williamson, Elizabeth Worthley, Hayley Zauch
Australian U19 Women’s – 50 Over Squad
Bonnie Berry, Caoimhe Bray, Ella Briscoe,
Maggie Clark, Samara Dulvin, Lucy Finn, Hasrat Gill, Amy Hunter, Eleanor Larosa, Ines McKeon, Juliette Morton (NSW) Ribhya Syan, Tegan Williamson, Elizabeth Worthley, Hayley Zauch