ਆਸਟ੍ਰੇਲੀਆ ਦੇ ਕਈ ਸੂਬਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਬੀਤੇ ਦਿਨੀਂ ਪਰਥ ਵਿਚ ਮੀਂਹ ਅਤੇ ਤੇਜ਼ ਹਵਾ ਕਾਰਨ ਇਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਮਾਂ ਅਤੇ ਚਾਰ ਬੱਚੇ ਬੇਘਰ ਹੋ ਗਏ। ਖਰਾਬ ਮੌਸਮ ਦੌਰਾਨ, ਟੈਪਿੰਗ ਵਿੱਚ ਡਾਨ ਪੈਟਰਸਨ ਦੇ ਘਰ ਦੀ ਛੱਤ ਡਿੱਗ ਗਈ। ਉਸ ਨੇ ਦੱਸਿਆ,”ਬਹੁਤ ਤੇਜ਼ ਹਵਾ ਚੱਲ ਰਹੀ ਸੀ।” ਘਰ ਮਲਬੇ ਹੇਠਾਂ ਦੱਬਿਆ ਗਿਆ, ਜਿਸ ਕਾਰਨ ਇਹ ਇਕੱਲੀ ਮਾਂ ਅਤੇ ਉਸਦੇ ਚਾਰ ਬੱਚਿਆਂ ਲਈ ਰਹਿਣਯੋਗ ਨਹੀਂ ਸੀ।