ਪਰਥ ਚ ਲਾਹੌਰੀ ਡੇਰੇ ਵਲੋਂ ਕਾਮੇਡੀਅਨ ਸ਼ੋਅ 19 ਮਈ ਨੂੰ ਇੰਡੀਅਨ ਕਮਿਊਨਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਾਕਿਸਤਾਨ ਦੇ ਨਾਮਕਾਰ ਫ਼ਨਕਾਰ ਸ਼ਿਰਕਤ ਕਰਨਗੇ , ਇਸ ਮੌਕੇ ਇੰਡੋ ਉਜੀ ਟੀ ਵੀ ਨਾਲ ਗੱਲ ਬਾਤ ਕਰਦਿਆਂ ਅਮੀਰ ਜੱਟ,ਉਸਮਾਨ ਗੁਜਰ,ਬਲਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਇਸ ਕਮੇਡੀਅਨ ਸ਼ੋਅ ਦੀਆ ਤਿਆਰੀਆਂ ਜੋਰਾ ਸ਼ੋਰਾ ਤੇ ਚਲ ਰਹੀਆਂ ਹਨ। ਪਿਛਲੀ ਵਾਰ ਵੀ ਉਹਨਾਂ ਵਲੋਂ ਕਮੇਡੀਅਨ ਸ਼ੋਅ ਕਰਵਾਇਆ ਗਿਆ ਸੀ ਜਿਸ ਨੂੰ ਪਰਥ ਵਾਸੀਆਂ ਨੇ ਖੂਬ ਅਨੰਦ ਮਾਣਿਆ ਸੀ। ਉਹਨਾਂ ਵਲੋਂ ਇਸ ਵਾਰ ਵੀ ਕਾਮੇਡੀਅਨ ਫੈਮਲੀ ਸ਼ੋਅ ਕਰਵਾਇਆ ਜਾ ਰਿਹਾ ਹੈ ਜਿਸ ਦਾ ਪਰਥ ਚ ਖੂਬ ਮਨੋਰੰਜਨ ਹੋਵੇਗਾ।