ਫਤਿਹਗੜ ਚੂੜੀਆਂ ਬੱਸ ਅੱਡੇ ਤੇ ਇੱਕ ਨੌਜਵਾਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਫਿਲਮੀ ਅੰਦਾਜ’ਚ ਲੋਕਾਂ ਦੀ ਮਦਦ ਨਾਲ ਇੱਕ ਲੋਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਮੋਟਰਸਾਈਕਲ ਤੇ ਸਵਾਰ 2 ਲੋਟੇਰਿਆਂ ਵੱਲੋਂ ਫਤਿਹਗੜ ਚੂੜੀਆਂ ਬੱਸ ਅੱਡੇ ਦੇ ਬਾਹਰ ਤੁਰੀ ਜਾਂਦੀ ਲੜਕੀ ਕੋਲੋਂ ਝਪਟ ਮਾਰ ਕੇ ਫੋਨ ਖੋਹ ਕੇ ਭਜਣ ਦੀ ਕੋਸ਼ੀਸ ਕੀਤੀ ਤਾਂ ਅੱਗੇ ਸਕੂਟਰੀ ਤੇ ਖੜੇ ਇੰਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਉਨਾਂ ਦੇ ਮੋਟਰਸਾਈਕਲ ਅੱਗੇ ਸਕੂਟਰੀ ਦੀ ਟੱਕਰ ਮਾਰੀ ਜਿਸ ਨਾਲ ਦੋਵੇਾਂ ਲੋਟੇਰੇ ਮੋਟਰਸਾਈਕਲ ਤੋਂ ਹੇਠਾਂ ਡਿਗ ਪਏ ਜਿੰਨਾਂ’ਚੋ ਇੱਕ ਲੁਟੇਰੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਜੱਦ ਕੇ ਇੱਕ ਲੋਟੇਰਾ ਭਜਣ’ਚ ਕਾਮਯਾਬ ਹੋ ਗਿਆ ਅਤੇ ਇਸ ਮੋਕੇ ਕਾਬੂ ਕੀਤੇ ਲੋਟੇਰੇ ਨੂੰ ਲੋਕਾਂ ਨੇ ਬਾਹਾਂ ਬਣ ਕੇ ਉਸ ਦੇ ਮੋਟਰਸਾਈਕਲ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਏ ਐਸ ਆਈ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਵੱਲੋਂ ਇੱਕ ਲੋਟੇਰੇ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਜੋ ਵੀ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।
ਫੜੇ ਨੌਜਵਾਨ ਦੀ ਹੋਈ ਪਹਿਚਾਣ
ਲੋਕਾਂ ਵੱਲੋਂ ਕਾਬੂ ਕੀਤੇ ਨੌਜਵਾਨ ਪਹਿਚਾਨ ਅਕਾਸ਼ਦੀਪ 25 ਪਿੰਡ ਗੋਰੇਨੰਗਲ ਥਾਣਾ ਅਜਨਾਲਾ ਵਜੋਂ ਹੋਈ ਜੱਦ ਫਰਾਰ ਹੋਏ ਨੌਜਵਾਨ ਦੀ ਪਹਿਚਾਨ ਪੀਤੂ ਪਿੰਡ ਦਿਆਲ ਭੱਟੀ ਵਜੋਂ ਹੋਈ ਹੈ।