ਦਿੱਲੀ ਚੋਣਾਂ ਨੂੰ ਹੁਣ ਬਸ ਕੁਝ ਹੀ ਦਿਨ ਬਾਕੀ ਰਹਿ ਗਏ ਨੇ ,,ਅਜਿਹੇ ਚ ਸਿਆਸੀ ਦਿੱਗਜਾਂ ਵਲੋਂ ਚੋਣ ਪ੍ਰਚਾਰ ਚ ਪੂਰੀ ਤਾਕਤ ਲਗਾਈ ਜਾ ਰਹੀ ਹੈ । ਇਸ ਸਭ ਦੇ ਵਿਚਾਲੇ ਮਾਹੌਲ ਉਸ ਵੇਲੇ ਹੋਰ ਜਿਆਦਾ ਗਰਮਾ ਗਿਆ ਜਦੋ ਇਕ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੀ। ਕਿਉਂਕਿ ਦਿੱਲੀ ਚ ਸਥਿਤ ਭਗਵੰਤ ਮਾਨ ਦੀ ਰਿਹਾਇਸ਼ ਕਪੂਰਥਲਾ ਹਾਉਸ ਵਿਚ ਇਹ ਦਬਿਸ਼ ਚੋਣ ਕਮਿਸ਼ਨ ਦੀ ਟੀਮ ਵਲੋਂ ਕੀਤੀ ਗਈ ਸੀ। ਚੋਣ ਕਮਿਸ਼ਨ ਦੀ ਟੀਮ ਦਾ ਕਹਿਣਾ ਕਿ ਓਨਾ ਨੂੰ ਇਥੇ ਪੈਸੇ ਵੰਡਣ ਦੀ ਸੀ ਵਿਜ਼ੇਲ ਐਪ ਜ਼ਰੀਏ ਸ਼ਿਕਾਇਤ ਮਿਲੀ ਸੀ ,,,,ਜਿਸ ਤੋ ਬਾਅਦ ਉਹ ਇਥੇ ਪਹੁੰਚੇ।
ਉਧਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਸਥਿਤ ‘ਕਪੂਰਥਲਾ ਹਾਊਸ’ ਰਿਹਾਇਸ਼ ‘ਤੇ ਚੋਣ ਕਮਿਸ਼ਨ ਦੀ ਰੇਡ ਮਗਰੋਂ ਮੁੱਖ ਮੰਤਰੀ ਨੇ ਟਵੀਟ ਕਰ ਦਿੱਲੀ ਪੁਲਸ ‘ਤੋਂ ਤਿੱਖੇ ਸਵਾਲ ਕੀਤੇ | ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰ ਸਵਾਲ ਕਰਦਿਆਂ ਪੁੱਛਿਆ,
”ਅੱਜ ਦਿੱਲੀ ਵਿਖੇ ਮੇਰੀ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਸ ਵੱਲੋਂ ਰੇਡ ਕੀਤੀ ਗਈ। ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ, ਕੀ ਮੈਨੂੰ ਦੱਸਣਗੇ ਕਿ ਕੀ ਮਿਲਿਆ ?”
ਉਨ੍ਹਾਂ ਅੱਗੇ ਕਿਹਾ, ”ਦਿੱਲੀ ਪੁਲਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਬੀਜੇਪੀ ਵਾਲਿਆਂ ਦੇ ਘਰ ਹਨ, ਕਿ ਉਹ ਉਨ੍ਹਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ ? ਜਾਂ ਸਿਰਫ਼ ‘ਆਮ ਆਦਮੀ ਪਾਰਟੀ’ ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਇਹ ਸਭ ਬੀਜੇਪੀ ਦੀ ਹਾਰ ਦੀ ਘਬਰਾਹਟ ਹੈ। ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ ‘ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਹੈ।”