ਥਾਈਲੈਂਡ ਵਿੱਚ ਛੁੱਟੀਆਂ ਮਨਾਉਣ ਦੌਰਾਨ ਪਰਥ ਦੇ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਮੌਤ ਹੋ ਗਈ। ਇਹ ਸਮਝਿਆ ਜਾਂਦਾ ਹੈ ਕਿ 35 ਸਾਲਾ ਵਿਅਕਤੀ ਨੂੰ ਤੱਟਵਰਤੀ ਰਿਜ਼ੋਰਟ ਸ਼ਹਿਰ ਕਰਬੀ ਵਿੱਚ ਇੱਕ ਬਾਰ ਦੇ ਬਾਹਰ ਸੋਮਵਾਰ ਤੜਕੇ 2 ਵਜੇ ਦੇ ਕਰੀਬ ਉਸਦੇ ਪੇਟ ਵਿੱਚ ਚਾਕੂ ਮਾਰਿਆ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।