ਪੰਜਾਬ ਦੀ ਪੁਰਾਤਨ ਗਾਇਕੀ, ਸੱਭਿਆਚਾਰ ਅਤੇ ਵੰਨਗੀਆਂ ਨੂੰ ਦੁਨੀਆ ਭਰ ਵਿੱਚ ਫੈਲਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਦੇਸ਼ ਦੇ ਨਾਲ ਵਿਦੇਸ਼ਾਂ ਵਿੱਚ ਵੀ ਅਪਣੀ ਉਮਦਾ ਗਾਇਕੀ ਦਾ ਲੋਹਾ ਲਗਾਤਾਰ ਮੰਨਵਾ ਰਹੇ ਹਨ ਆਸਟ੍ਰੇਲੀਆ ਦੇ ਪਰਥ ਚ 11ਅਗਸਤ ਨੂੰ ਫੋਲਕ ਇਵੇੰਟ ਅਤੇ ਦੇਸੀ ਰੋਕਸ ਵਲੋਂ ਸ਼ੋਅ ਆਯੋਜਿਤ ਕੀਤਾ ਗਿਆ ..ਜਿਸ ਵਿਚ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਵਲੋਂ ਪੰਜਾਬੀ ਗੀਤਾ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ । ਇਸ ਪ੍ਰੋਗਰਾਮ ਦੇ ਵਿਚ ਮੁਖ ਮਹਿਮਾਨ ਵਜੋਂ ਵੈਨੇਰੁ ਮਲਟੀਕਲਚਰ ਦੇ ਚੇਅਰਪਰਸਨ ਹੈਰੀ ਗਿੱਲ ਅਤੇ ਪਰਮਦੀਪ ਗਿੱਲ ਵਲੋਂ ਸ਼ਿਰਕਤ ਕੀਤੀ ਗਈ। .ਦਸ ਦੇਈਏ ਕਿ ਹਰਭਜਨ ਮਾਨ ਵਲੋਂ ਪਰਥ ਚ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ , ਸ਼ੋਅ ਨੂੰ ਲੈ ਕਿ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀ ਜੋ ਕਿ ਸ਼ੋਅ ਦੇ ਸਫਲ ਹੋਣ ਦਾ ਗਵਾਹ ਰਿਹਾ । ਜਦੋਂ ਗਾਇਕ ਹਰਭਜਨ ਮਾਨ ਸਟੇਜ ਤੇ ਆਏ ਤਾਂ ਉਹਨਾਂ ਦਾ ਸਵਾਗਤ ਦਰਸ਼ਕਾਂ ਨੇ ਤਾੜੀਆਂ ਮਾਰ ਬੜੀ ਗਰਮਜੋਸ਼ੀ ਨਾਲ ਕੀਤਾ। ਉਹਨਾਂ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ,,, ਵਿਦੇਸ਼ਾਂ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਣੇ ਆਪਣੇ ਸੱਭਿਆਚਾਰ ਨਾਲ ਜੁੜੇ ਹੋਣ ਦਾ ਸਬੂਤ ਹੈ… ਇਹ ਸ਼ੋ ਜੱਗ ਜਿਉਂਦਿਆਂ ਦੇ ਮੇਲੇ’ ਸਿਰਲੇਖ ਹੇਠ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ ,,,ਜਿਸ ਦਾ ਵੱਡੀ ਗਿਣਤੀ ‘ਚ ਦਰਸ਼ਕਾ ਨੇ ਆਨੰਦ ਮਾਣਿਆ। ਇਸ ਦੌਰਾਨ ਈਵੈਂਟ ORGANISERS ,,,ਹਰਕਮਲ ਵਿਰਕ,ਦਿਲਬਾਗ ਸੰਧੂ ਅਤੇ ਰਾਮਿੰਦਰ ਗਰਚਾ
ਵੀ ਖਾਸ ਤੋਰ ਤੇ ਮੌਜੂਦ ਰਹੇ।ਇਸ ਮੌਕੇ ਇੰਡੋ ਓਜ਼ੀ ਟੀ ਵੀ ਦੇ ਡਾਇਰੈਕਟਰ ਲਖਜੀਤ ਸਿੰਘ ਬੈਂਸ ਵਲੋਂ ਪੂਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ।