ਆਸਟ੍ਰੇਲੀਆ ਦੇ ਬੈਨੇਟ ਸਪ੍ਰਿੰਗਜ਼ ਪਰਥ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਵਿਖੇ ਨਵੇਂ ਡਾਇਨਿੰਗ ਹਾਲ ਲਈ ਨੀਂਹ ਪੱਥਰ ਰੱਖਣ ਨੂੰ ਲੈਕੇ ਇਕ ਸਮਾਗਮ ਉਲੀਕਿਆ ਗਿਆ,,,,ਮੰਦਰ ਦੇ ਪ੍ਰਬੰਧਕਾ ਵਲੋਂ ਕੌਂਸਲਰ ਜਗਦੀਪ ਸਿੰਘ ਸਿਟੀ ਆਫ ਸਵਾਨ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਤੇ ਸਾਥੀ ਕੌਂਸਲਰ ਮੈਂਬਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਨਵੇਂ ਪ੍ਰੋਜੈਕਟ ਲਈ ਆਸ਼ੀਰਵਾਦ ਲੈਣ ਲਈ ਸਮਾਗਮ ਦੀ ਸ਼ੁਰੂਆਤ ਧਾਰਮਿਕ ਪੂਜਾ ਅਤੇ ਰਵਾਇਤੀ ਰਸਮਾਂ ਨਾਲ ਹੋਈ।ਕੌਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਮੈ ਨਿੱਘੇ ਸੁਆਗਤ ਲਈ ਪ੍ਰਬੰਧਕਾਂ ਦਾ ਦਿਲੋਂ ਧੰਨਵਾਦੀ ਹਾਂ। ਇਸ ਮੌਕੇ ਸੀਆਰ ਰਾਡ ਹੈਂਡਰਸਨ – City of Swan , ਸੀਆਰ ਕੇਟ ਮੈਕਕੱਲੋ- City of Swan ਅਤੇ ਕੇਵਿਨ ਬੇਲੀ ਵੀ ਸਮਾਰੋਹ ਵਿੱਚ ਮੌਜੂਦ ਸਨ।