ਆਸਟ੍ਰੇਲੀਆ ਇੰਡੋ ਉਜੀ ਟੀ ਵੀ ਬਿਓਰੋ ; ਆਸਟ੍ਰੇਲੀਆ ਦੇ ਪਰਥ ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਨੇ ਮਾਹੌਲ ਗਰਮਾ ਦਿਤਾ ਹੈ। ਜਾਣਕਾਰੀ ਮੁਤਾਬਿਕ ਪਰਥ ਚ ਕੇਨਿਗਵਿਲ ਸਿੱਖ ਗੁਰਦੁਆਰਾ ਸਾਹਿਬ ਸਾਹਮਣੇ ਅਣਪਛਾਤੇ ਵਿਅਕਤੀ ਵਲੋਂ ਸੁੰਦਰ ਗੁਟਕਾ ਸਾਹਿਬ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰਾਂ ਪਹਿਲਾ ਤਾ ਉਹ ਗੁਟਕਾ ਸਾਹਿਬ ਨੂੰ ਹੱਥ ਚ ਫੜ ਕੇ ਜਮੀਨ ਤੇ ਸੁੱਟਦਾ ਹੈ ਉਸ ਤੋਂ ਬਾਅਦ ਪੈਰਾਂ ਨਾਲ ਬੇਅਦਬੀ ਕਰਦਾ ਹੈ। ਦੇਸ਼ਾ ਵਿਦੇਸ਼ਾ ਚ ਸਿੱਖ ਭਾਈਚਾਰੇ ਚ ਰੋਸ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਆਸਟ੍ਰੇਲੀਆ ਤੋਂ ਹੈਰੀ ਗਿੱਲ ,ਅਮਨ ਸਿੰਘ ਅਤੇ ਜਗਦੀਪ ਸਿੰਘ ਸੰਧੂ ਵਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹਾ ਘਟਨਾ ਸਮਾਜ ਚ ਆਪਸੀ ਭਾਈਚਾਰੇ ਚ ਵਿਤਕਰਾ ਪੈਦਾ ਕਰਦਿਆਂ ਹਨ ਅਸੀਂ ਸਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀ ਦੀ ਭਾਲ ਕਰਕੇ ਉਹਨਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਪਸੀ ਭਾਈਚਾਰਾ ਬਣਿਆ ਰਹੇ। ਇਸ ਮੌਕੇ ਤੇ ਇੰਡੋ ਉਜੀ ਟੀ ਵੀ ਤੋਂ ਲੱਖਜੀਤ ਸਿੰਘ ਬੈਂਸ ਵਲੋਂ ਵਿਸ਼ੇਸ਼ ਤੋਰ ਤੇ ਇਸ ਬੇਅਦਬੀ ਦੇ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ।
Writer :Parminder Musafir