ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਮਰਹੂਮ ਪੱਪੂ ਜੈੰਤੀਪੁਰੀਆ ਦੇ ਘਰ ਦੇ ਬਾਹਰ 15 ਜਨਵਰੀ ਨੂੰ ਹੋਏ ਗਰਨੇਡ ਹਮਲੇ ਅਤੇ 17 ਫਰਵਰੀ ਨੂੰ ਜ਼ਿਲਾ ਗੁਰਦਾਸਪੁਰ ਦੇ ਪਿੰਡ ਰਾਏਮਲ ਵਿੱਚ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਹੋਏ ਗਰਨੇਡ ਹਮਲੇ ਦੇ ਮੁੱਖ ਦੋਸ਼ੀ ਮੋਹਿਤ ਕੁਮਾਰ ਵਾਸੀ ਬੋਦੇ ਦੀ ਖੂਹੀ ਅਤੇ ਪੁਲਿਸ ਵਿਚ ਮੁਠਭੇੜ ਮੋਹਿਤ ਕੁਮਾਰ ਹੋਇਆ ਢੇਰ । ਜਾਣਕਾਰੀ ਅਨੁਸਾਰ ਮੋਹਿਤ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਉਸਨੂੰ ਹਥਿਆਰ ਬਰਾਮਦੀ ਲਈ ਲੈ ਜਾਇਆ ਜਾ ਰਿਹਾ ਸੀ ਤਾਂ ਉਸਨੇ 32 ਬੋਰ ਦੇ ਪਿਸਤੋਲ ਨਾਲ ਪੁਲਿਸ ਤੇ ਫਾਇਰਿੰਗ ਕਰਕੇ ਦੌੜਨ ਦੀ ਕੋਸ਼ਿਸ਼ ਕੀਤੀ । ਜਵਾਬੀ ਕਾਰਵਾਈ ਦੌਰਾਨ ਉਸ ਦੀ ਲੱਤ ਤੇ ਗੋਲੀ ਲੱਗੀ ਅਤੇ ਉਹ ਜਖਮੀ ਹੋ ਗਿਆ। ਪੁਲਿਸ ਨੇ ਉਸ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਲਈ ਇਸਤੇਮਾਲ ਕੀਤਾ ਗਿਆ 32 ਬੋਰ ਦਾ ਪਿਸਤੋਲ ਵੀ ਬਰਾਮਦ ਕਰ ਲਿਆ ਹੈ।
ਦੱਸ ਦਈਏ ਕਿ ਪੱਪੂ ਜੈੰਤੀਪੁਰੀਆ ਦੇ ਘਰ ਦੇ ਬਾਹਰ ਅਤੇ ਰਾਏਮੱਲ ਵਿਖੇ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਦੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਕੀਤੇ ਗਏ ਗਰਨੇਡ ਹਮਲਿਆਂ ਦੀ ਜਿੰਮੇਵਾਰੀ ਅਮਰੀਕਾ ਵਿੱਚ ਬੈਠੇ ਹੈਪੀ ਪੰਛੀਆਂ ਵੱਲੋਂ ਲਈ ਗਈ ਸੀ।
ਜਾਣਕਾਰੀ ਮਿਲੀ ਹੈ ਕਿ ਇਹਨਾਂ ਵਾਰਦਾਤਾਂ ਨੂੰ ਮੋਹਿਤ ਨੇ ਖੁਦ ਅੰਜਾਮ ਦਿੱਤਾ ਸੀ ਅਤੇ ਉਸਦੇ ਸਾਥੀ ਵਿਸ਼ਾਲ ਵਾਸੀ ਬਟਾਲਾ ਨੂੰ ਵੀ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਮੋਹਿਤ ਦੇ ਪਿੰਡ ਬੋਦੇ ਦੀ ਖੂਈ ਦੇ ਰਹਿਣ ਵਾਲੇ ਦੋ ਦੋਸ਼ੀ ਰਵਿੰਦਰ ਸਿੰਘ ਅਤੇ ਰਾਜਬੀਰ ਸਿੰਘ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ।
ਪੱਤਰਕਾਰ : ਲਵਪ੍ਰੀਤ ਸਿੰਘ ਖੁਸ਼ੀ ਪੁਰ