ਅੱਜ ਮਿਤੀ 23 ਜੁਲਾਈ 2024 ਦਿਨ ਮੰਗਲਵਾਰ ਨੂੰ ਬਿਜਲੀ ਬੋਰਡ ਦੀਆਂ ਸਿਆਸੀ ਨੀਤੀਆਂ ਦੇ ਚੱਲਦੇ ਅਪ੍ਰੈਟਸ਼ਿਪ ਸੰਘਰਸ਼ ਯੂਨੀਅਨ ਪੰਜਾਬ ਇੱਕ ਵਾਰ ਫੇਰ ਪਟਿਆਲੇ ਦੀਆਂ ਸੜਕਾਂ ਉੱਤੇ ਰੁਲਣ ਲਈ ਮਜ਼ਬੂਰ ਹੈ, ਯੂਨੀਅਨ ਦੇ ਆਗੂ ਸੂਬਾ ਪ੍ਰਧਾਨ ਕਵਲਦੀਪ ਸਿੰਘ, ਵਾਈਸ ਪ੍ਰਧਾਨ ਹਰਮਦੀਪ ਸਿੰਘ ਵੱਲੋਂ ਮੈਨੇਜਮੈਂਟ ਦੀਆਂ ਘਟੀਆ ਸਿਆਸੀ ਨੀਤੀਆਂ ਦੀ ਵਿਰੋਧਤਾ ਕਰਦੇ ਹੋਏ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੱਸਿਆ ਗਿਆ ਕੇ ਬਿਜਲੀ ਬੋਰਡ ਦੀ ਮੈਨੇਜਮੈਂਟ ਹਰ ਵਾਰ ਉਹਨਾਂ ਨੂੰ ਲਾਰੇ ਲਗਾ ਕੇ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਜਿਹਦੇ ਨਤੀਜੇ ਵੱਜੋਂ ਸਾਨੂੰ ਸੜਕਾਂ ਤੇ ਧਰਨੇ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ,,, ਇਹ ਸਾਰਾ ਮਸਲਾ ਦਸੰਬਰ 2023 ਵਿੱਚ ਆਈ 2500 ਸਹਾਇਕ ਲਾਈਨਮੈਨ ਭਰਤੀ ਦਾ ਹੈ, ਜੋ ਕੇ CRA 301/23 ਦਸੰਬਰ ਵਿੱਚ ਭਰਤੀ ਕੱਢ ਕੇ ਇਹਦਾ ਪੇਪਰ ਹੀ 23 ਜੂਨ 2024 ਨੂੰ ਲਿਆ ਗਿਆ ਤੇ ਉਹਦੇ ਬਾਅਦ 15 ਜੁਲਾਈ ਨੂੰ ਰਿਜ਼ਲਟ ਦੇਣ ਦਾ ਵਾਅਦਾ ਕਰਕੇ ਅੱਜ 23 ਜੂਨ ਹੋਣ ਉਪਰੰਤ ਵੀ ਰਿਜ਼ਲਟ ਨਾ ਦੇਣ ਦੀ ਘਟੀਆ ਨੀਤੀ ਖੇਡੀ ਗਈ, ਯੂਨੀਅਨ ਦੀ ਬਿਜਲੀ ਬੋਰਡ ਨਾਲ ਮੀਟਿੰਗ ਹੋਣ ਤੇ ਰਿਜ਼ਲਟ ਹੋਰ ਲੇਟ ਆਉਣ ਬਾਰੇ ਕਿਹਾ ਗਿਆ, ਜਿਸ ਦੇ ਰੋਸ ਵਜੋਂ ਅਪ੍ਰੈਟਸ਼ਿਪ ਸੰਘਰਸ਼ ਯੂਨੀਅਨ ਪੰਜਾਬ ਵੱਲੋਂ ਪੱਕਾ ਪਰਿਵਾਰਾਂ ਸਮੇਤ ਬਿਜਲੀ ਬੋਰਡ ਦੇ ਹੈਡ ਆਫ਼ਿਸ ਪਟਿਆਲਾ ਦੇ ਮਾਲ ਰੋਡ਼ ਅੱਗੇ ਧਰਨਾ ਦੇਣ ਦੀ ਚੇਤਾਵਨੀ ਦਿੰਦੇ ਹੋਏ ਭਾਰੀ ਇੱਕਠ ਕੀਤਾ ਗਿਆ ਹੈ, ਯੂਨੀਅਨ ਦੀ ਮੰਗ ਹੈ ਕੇ ਸਾਡਾ ਰਿਜ਼ਲਟ ਛੇਤੀ ਤੋਂ ਛੇਤੀ ਜ਼ਾਰੀ ਕਰਕੇ ਡਾਕੂਮੈਂਟ ਚੈੱਕ ਕੀਤੇ ਜਾਣ ਅਤੇ ਮੀਟਿੰਗਾਂ ਵਿੱਚ ਜੋ ਤਰੀਕ ਵੀ ਰਿਜ਼ਲਟ ਤੇ ਡਾਕੂਮੈਂਟ ਚੈੱਕ ਕਰਨ ਦੀ ਜ਼ੁਬਾਨੀ ਕਹੀ ਜਾ ਰਹੀ ਹੈ ਓਹਨੂੰ ਲਿਖਤੀ ਰੂਪ ਵਿੱਚ ਯੂਨੀਅਨ ਨੂੰ ਸੌਂਪਿਆ ਜਾਵੇ, ਜੇਕਰ ਯੂਨੀਅਨ ਦੀ ਕਿਸੇ ਵੀ ਗੱਲ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤਾਂ ਯੂਨੀਅਨ ਆਪਣੀ ਮੰਗ ਨੂੰ ਮਨਵਾਉਣ ਲਈ ਕੋਈ ਵੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ ਅਤੇ ਸੰਘਰਸ਼ ਦਿਨ ਪ੍ਰਤੀ ਦਿਨ ਹੋਰ ਤਿੱਖਾ ਰੂਪ ਧਾਰਨ ਕਰਦਾ ਜਾਵੇਗਾ, ਏਹ ਧਰਨਾ ਕੋਈ ਇੱਕ ਘੰਟਾ ਜਾਂ ਇੱਕ ਦਿਨ ਲਈ ਨਹੀਂ ਹੈ, ਏਹ ਧਰਨਾ ਪੱਕਾ 24 ਘੰਟੇ ਅਤੇ ਅਣਮਿੱਥੇ ਦਿਨਾਂ ਲਈ ਹੈ, ਕਿਸੇ ਵੀ ਹੋਏ ਨੁਕਸਾਨ ਦਾ ਪੂਰੀ ਤਰਾਂ ਨਾਲ ਜਿੰਮੇਵਾਰ ਪ੍ਰਸ਼ਾਸ਼ਨ ਅਤੇ ਬਿਜਲੀ ਬੋਰਡ ਦੀ ਮੈਨਜਮੈਂਟ ਹੋਵੇਗੀ