ਪੰਜਾਬ ਸਰਕਾਰ ਵੱਲੋਂ ਸ਼ੁਰੂ ਹੋਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਨੂੰ ਲੈਕੇ ਹੁਣ ਆਮ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿੱਲ ਰਹੀ ਹੈ, ਇਸੇ ਲੜੀ ਤਹਿਤ ਵਾਰਡ ਨੰਬਰ 33 ਦੇ ਐਮ.ਸੀ ਦਵਿੰਦਰਪਾਲ ਸਿੰਘ ਮਿੱਕੀ ਦਾ ਇਲਾਕੇ ਵਿੱਚ ਕੰਮ ਦੇਖਦੇ ਹੋਏ ਅੱਜ ਉਹਨਾਂ ਦੇ ਵਾਰਡ ਦੀਆਂ ਮਾਵਾਂ ਭੈਣਾਂ ਵੱਲੋਂ ਭੀਮ ਨਗਰ (ਢੇਹਾ ਬਸਤੀ) ਵਿੱਚ ਬੁਲਾਕੇ ਫੁੱਲਾਂ ਦੀ ਵਰਖਾ ਕਰ ਹਾਰ ਪਾਕੇ ਸਨਮਾਨਿਤ ਕੀਤਾ।
ਆਪਣੇ ਵਾਰਡ ਵਾਸੀਆਂ ਨੂੰ ਸੰਬੋਧਿਤ ਕਰਦੇਆਂ ਮਿੱਕੀ ਨੇ ਕਿਹਾ ਦੋਸਤੋ ਜੇਕਰ ਤੁਸੀ ਵੀ ਜਾ ਤੁਹਾਡਾ ਕੋਈ ਦੋਸਤ ਪਿਆਰਾ ਨਸ਼ਾ ਛੱਡਣਾ ਚਾਹੁੰਦੇ ਹੋ ਜਾਂ ਸਾਡੇ ਨਾਲ ਜੁੜ ਕੇ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਜਾ ਐਮ.ਐਲ.ਏ ਅਜੀਤਪਾਲ ਸਿੰਘ ਕੋਹਲੀ ਜੀ ਨਾਲ ਸਾਡੇ ਪਰਸਨਲ ਨੰਬਰਾਂ ਤੇ ਸੰਪਰਕ ਕਰੋ ਉਹਨਾਂ ਕਿਹਾ ਅਸੀ ਤੁਹਾਡਾ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਛਡਾਊ ਸੈਂਟਰਾਂ ਵਿੱਚ ਨਿਸ਼ੁਲਕ ਇਲਾਜ ਕਰਵਾਵਾਂਗੇ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਨਸ਼ੇ ਦੇ ਦਲਦਲ ਵਿਚੋਂ ਮਿੱਲਜੁਲ ਕੇ ਕੱਢਾਂਗੇ ਪਰ ਜੇਕਰ ਕੋਈ ਇਸਦੇ ਬਾਵਜੂਦ ਵੀ ਨਸ਼ਾ ਵੇਚੇਗਾ ਤਾਂ ਉਸਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ, ਇਸਦੇ ਨਾਲ ਹੀ ਉਹਨਾਂ ਕਿਹਾ ਕਿ ਅਸੀ ਆਪਣੇ ਵਾਰਡ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ, ਖੇਡਾਂ ਦੇ ਖੇਤਰ ਵਿੱਚ ਅਤੇ ਨਾਲ ਹੀ ਰਾਜਨੀਤੀ ਦੇ ਖੇਤਰ ਵਿਚ ਵੀ ਅੱਗੇ ਲਿਆਉਣ ਲਈ ਕੋਸ਼ਿਸ਼ ਕਰਾਂਗੇ ਤਾਂ ਜੀ ਨਸ਼ੇ ਵੱਲ ਉਹਨਾਂ ਦਾ ਧਿਆਨ ਹੀ ਨਾ ਜਾ ਸਕੇ, ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਇਲਾਕਾ ਨਿਵਾਸੀਆਂ ਨੇ ਵੀ ਨਸ਼ੇ ਨੂੰ ਛੱਡ ਉਹਨਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ।
ਅੰਤ ਵਿੱਚ ਮਿੱਕੀ ਨੇ ਕਿਹਾ ਕਿ ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਲੜੀ ਜਾ ਰਹੀ ਇਸ ਲੜਾਈ ਨੂੰ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਏਗਾ !!